ਦਿੱਲੀ ਵਿੱਚ ਆਪ ਅਤੇ ਬੀਜੇਪੀ ਵਿਚਕਾਰ ਸਿਆਸੀ ਜੰਗ ਲਗਾਤਾਰ ਜਾਰੀ ਹੈ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੇ ਨਾਲ ਰਾਜਘਾਟ ਪਹੁੰਚ ਕੇ ਬੀਜੇਪੀ 'ਤੇ ਇਲਜ਼ਾਮ ਲਗਾਉਂਦਿਆਂ ਆਪ ਦੇ 40 ਵਿਧਾਇਕਾਂ ਨੂੰ ਭਾਜਪਾ ਵੱਲੋਂ 800 ਕਰੋੜ ਰੁਪਏ ਦੀ ਪੇਸ਼ਕਸ਼ ਦੇ ਕੇ ਪੱਖ ਬਦਲਣ ਦੇ ਸਰੋਤ 'ਤੇ ਬੀਜੇਪੀ ਨੂੰ ਸਵਾਲ ਕੀਤੇ ਹਨ।